ਡੇਰਾ 108 ਸੰਤ ਹਰੀ ਦਾਸ ਮਹਾਰਾਜ ਜੀ ਸੱਚਖੰਡ ਬਜਵਾੜਾ ਦੀ ਪਵਿਤਰ ਵੈਬਸਾਈਟ ਤੇ ਆਪ ਜੀ ਦਾ ਸਵਾਗਤ ਹੈ। ਡੇਰਾ ਸਚਖੰਡ ਬਜਵਾੜਾ ਸ੍ਰੀ 108 ਸੰਤ ਹਰੀ ਦਾਸ ਮਹਾਰਾਜ ਜੀ ਦੀ ਯਾਦ ਨੂੰ ਸਮ੍ਰਪਿਤ ਹੈ। ਇਹ ਡੇਰਾ ਹੁਸ਼ਿਆਰਪੁਰ ਜ਼ਿਲੇ ਵਿਚ ਬਜਵਾੜਾ ਪਿੰਡ ਦੇ ਬਾਹਰੋ-ਬਾਹਰ ਸਥਿਤ ਹੈ। ਇਹ ਡੇਰਾ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆ ਸਿਖਿਆਵਾਂ ਦਾ ਪ੍ਰਚਾਰ ਕਰਦਾ ਹੈ। ਇਸ ਡੇਰੇ ਦੀ ਸਥਾਪਨਾ ਸਤਿਗੁਰੂ ਸਵਾਮੀ 108 ਸੰਤ ਸੰਤ ਰਾਮ ਜੀ ਮਹਾਰਾਜ ਨੇ ਕੀਤੀ। ਉਹਨਾਂ ਤੋ ਬਾਅਦ ਡੇਰੇ ਦੀ ਵਾਗਡੋਰ 108 ਸੰਤ ਹਰੀ ਦਾਸ ਮਹਾਰਾਜ ਜੀ ਨੇ ਸੰਭਾਲੀ। ਆਪ ਜੀ ਦੇ ਜੋਤੀ ਜੋਤ ਸਮਾਉਣ ਤੋ ਉਪਰੰਤ 108 ਸੰਤ ਬੇਅੰਤ ਦਾਸ ਮਹਾਰਾਜ ਜੀ ਨੇ ਡੇਰੇ ਦਾ ਕਾਰਜ ਭਾਰ ਸੰਭਾਲਿਆ। ਸੰਤ ਬੇਅੰਤ ਦਾਸ ਮਹਾਰਾਜ ਜੀ ਨੇ ਆਪਣੇ ਦੋ ਸੇਵਕਾ ਨੂ ਭੇਖ ਦੀ ਦਾਤ ਬਖਸ਼ਿਸ਼ ਕੀਤੀ। ਜਿਨਾਂ ਦੇ ਨਾਮ ਹਨ- ਸੰਤ ਚਮਨ ਦਾਸ ਜੀ ਅਤੇ ਸੰਤ ਗੁਰਦਿਆਲ ਦਾਸ ਜੀ। ਸੰਤ ਬੇਅੰਤ ਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋ ਉਪਰੰਤ ਸੰਤ ਚਮਨ ਦਾਸ ਜੀ ਨੇ ਗੁਰਗੱਦੀ ਸੰਭਾਲੀ ਅਤੇ ਮੋਜੂਦਾ ਸਮੇਂ ਵਿੱਚ ਡੇਰੇ ਦਾ ਕੁਸ਼ਲਤਾ ਨਾਲ ਪ੍ਰਬੰਧ ਚਲਾ ਰਹੇ ਹਨ। ਆਪ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਹੋਏ ਉਹਨਾਂ ਨੂੰ ਨਾਮ ਦੀ ਦਾਤ ਬਖਸ਼ਦੇ ਹਨ। ਸੰਤ ਗੁਰਦਿਆਲ ਦਾਸ ਜੀ ਡੇਰਾ ਸੰਤ ਬੇਅੰਤ ਦਾਸ ਕੁਟੀਆ ਲੱਲੀਆਂ ਕਲਾਂ ਵਿੱਚ ਸੰਗਤਾਂ ਨੂੰ ਅਮ੍ਰਿਤ ਗੁਰਬਾਣੀ ਨਾਲ ਜੋੜਦੇ ਹਨ ਅਤੇ ਉਹਨਾਂ ਨੂੰ ਨਾਮ ਦੀ ਦਾਤ ਬਖਸ਼ਕੇ ਉਹਨਾਂ ਦਾ ਜੀਵਨ ਸਫਲ ਕਰਦੇ ਹਨ।
|